Skip to playerSkip to main content
  • 9 years ago
ਅੰਮ੍ਰਿਤਸਰ : ਮਾਂ-ਧੀ ਕਤਲ ਕਾਂਡ ''ਚ ਵੱਡਾ ਖੁਲਾਸਾ

ਪਿਛਲੇ ਦਿਨੀਂ ਅੰਮ੍ਰਿਤਸਰ ਦਰਸ਼ਨ ਐਵੇਨਿਊ ਵਿਚ ਹੋਏ ਮਾਂ-ਧੀ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਇਸ ਕਤਲ ਕਾਂਡ ਵਿਚ ਪੰਕਜ ਸ਼ਰਮਾ ਉਰਫ ਵਿਨੇ ਪੁੱਤਰ ਪਲਵਿੰਦਰ ਸ਼ਰਮਾ ਗੁਰੂ ਗੋਬਿੰਦ ਨਗਰ ਵਡਾਲੀ ਰੋਡ ਛੇਹਰਟਾ ਅਤੇ ਨੀਰਜ ਕੁਮਾਰ ਪੁੱਤਰ ਰਵੀ ਕੁਮਾਰ ਗੁਰੂ ਗੋਬਿੰਦ ਸਿੰਘ ਨਗਰ ਵਡਾਲੀ ਰੋਡ ਛੇਹਰਟਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਕਾਤਲ ਮ੍ਰਿਤਕ ਦੇ ਜਾਣਕਾਰ ਹੀ ਸਨ ਅਤੇ ਮ੍ਰਿਤਕ ਔਰਤ ਦੇ ਪੁੱਤਰ ਦੇ ਦੋਸਤ ਸਨ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਛੇਹਰਟਾ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਸ ਮੁਤਾਬਕ ਦੋਸ਼ੀਆਂ ਤੋਂ ਲੁੱਟ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਵਿਚ ਇਕ ਮੋਟਰਸਾਈਕਲ, ਇਕ ਕੈਮਰਾ, ਇਕ ਟੈਬ ਅਤੇ ਆਈ ਬਾਲ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਦੋਸ਼ੀਆਂ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।

Category

🗞
News

Recommended