ਮੈਂ ੨੦੨੦ ਰਿਫਰੈਂਡਮ ਦਾ ਮੁਦੱਈ ਨਹੀਂ ਹਾਂ ਪਰੰਤੂ ਇਹ ਤੱਥ ਹੈ ਕਿ ਕੇਂਦਰ ਸਰਕਾਰਾਂ ਦੀਆਂ ਸਿੱਖਾਂ ਪ੍ਰਤੀ ਨਿਰੰਤਰ ਪੱਖਪਾਤੀ, ਵਿਤਕਰੇ ਅਤੇ ਨਸਲਕੁਸ਼ੀ ਦੀ ਨੀਤੀਆਂ ਦਾ ਇਹ ਨਤੀਜਾ ਹੈ - ਖਹਿਰਾ
ਸਿੱਖਾਂ ਦੇ ਵੱਖਰੇ ਰਾਜ ਦੀ ਮੰਗ ਵਾਲੇ ੨੦੨੦ ਰਿਫਰੈਂਡਮ ਦਾ ਹਮਾਇਤੀ ਹੋਣ ਵਾਲੀਆਂ ਕੁਝ ਬੋਗਸ ਖਬਰਾਂ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਭਾਂਵੇ ਉਹਨਾਂ ਨੇ ਕਦੇ ਵੀ ਇਸ ਦਾ ਸਮਰਥਨ ਨਹੀਂ ਕੀਤਾ ਪਰੰਤੂ ਉਹ ਸਵੀਕਾਰ ਕਰਨ ਤੋਂ ਵੀ ਨਹੀਂ ਝਿਜਕਦੇ ਕਿ ਇਹ ਬਟਵਾਰੇ ਤੋਂ ਬਾਅਦ ਦੀਆਂ ਕੇਂਦਰੀ ਸਰਕਾਰਾਂ ਦੇ ਸਿੱਖਾਂ ਪ੍ਰਤੀ ਪੱਖਪਾਤ ਅਤੇ ਵਿਤਕਰੇ ਦਾ ਨਤੀਜਾ ਹੈ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਸਭਨਾਂ ਨੂੰ ਯਾਦ ਦਿਵਾਇਆ ਕਿ ਇਹ ਸਿੱਖਾਂ ਅਤੇ ਪੰਜਾਬੀਆਂ ਦੀਆਂ ਮਹਾਨ ਕੁਰਬਾਨੀਆਂ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਅਜ਼ਾਦੀ ਪ੍ਰਾਪਤ ਕੀਤੀ। ਭਾਂਵੇ ਕਿ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਇੱਕ ਵੱਖਰੇ ਪੂਰਨ ਰਾਜ ਦੀ ਪੇਸ਼ਕਸ਼ ਕੀਤੀ ਸੀ ਪਰ ਫਿਰ ਵੀ ਉਹਨਾਂ ਨੇ ਭਾਰਤ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਹ ਤੱਥ ਹੈ ਕਿ ਬਟਵਾਰੇ ਦੀ ਸੱਭ ਤੋਂ ਵੱਡਾ ਸੰਤਾਪ ਸਿੱਖਾਂ ਨੇ ਝੱਲਿਆ ਜਦ ਉਹਨਾਂ ਨੂੰ ਪੂਰੀ ਤਰਾਂ ਨਾਲ ਉਜੜ ਕੇ ਭਾਰਤ ਆੁaਣਾ ਪਿਆ।
ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸੱਭ ਤੋਂ ਪਹਿਲਾਂ ਝਟਕਾ ਲੰਗੜੇ ਪੰਜਾਬੀ ਸੂਬੇ ਦੇ ਰੂਪ ਵਿੱਚ ਮਿਲਿਆ ਹਾਲਾਂਕਿ ਭਾਰਤ ਦੇ ਸਾਰੇ ਰਾਜਾਂ ਨੂੰ ਭਾਸ਼ਾਈ ਆਧਾਰ ਉੱਪਰ ਪੁਨਰਗਠਿਤ ਕੀਤਾ ਗਿਆ ਸੀ ਪਰੰਤੂ ਸਿੱਖਾਂ ਨੂੰ ਪੰਜਾਬੀ ਬੋਲਦਾ ਸੂਬਾ ਹਾਸਿਲ ਕਰਨ ਲਈ ੧੯੬੬ ਵਿੱਚ ਮੋਰਚਾ ਲਗਾਉਣਾ ਪਿਆ ਸੀ ਪਰ ਫਿਰ ਵੀ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ। ਖਹਿਰਾ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਕਿਸੇ ਵੀ ਸੰਘਰਸ਼ ਜਾਂ ਕੋਸ਼ਿਸ਼ ਤੋਂ ਪੰਜਾਬ ਦੇ ਮੁਕਾਬਲੇ ਜਿਆਦਾ ਫਾਇਦਾ ਮਿਲਿਆ।
ਖਹਿਰਾ ਨੇ ਕਿਹਾ ਕਿ ਦੂਸਰਾ ਝਟਕਾ ਸਾਡੇ ਦਰਿਆਈ ਪਾਣੀਆਂ ਦੀ ਪੱਖਪਾਤੀ ਵੰਡ ਦੇ ਰੂਪ ਵਿੱਚ ਆਇਆ ਜਦ ਸਾਡੇ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਰਿਪੇਰੀਅਨ ਕਾਨੂੰਨ ਦੇ ਸਿਧਾਂਤਾਂ ਦੇ ਵਿਰੁੱਧ ਅਤੇ ਪੁਨਰਗਠਨ ਐਕਟ ਦੇ ਸੈਕਸ਼ਨ ੭੮, ੭੯ ਅਤੇ ੮੦ ਦੀ ਉਲੰਘਣਾ ਕਰਕੇ ਗਲਤ ਢੰਗ ਨਾਲ ਦਿੱਤੇ ਗਏ।
ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸੱਭ ਤੋਂ ਵੱਡਾ ਝਟਕਾ ਦਰਬਾਰ ਸਾਹਿਬ ਉੱਪਰ ਹਮਲੇ ਦੇ ਰੂਪ ਵਿੱਚ ਦਿੱਤਾ ਗਿਆ ਜੋ ਕਿ ਆਪ੍ਰੇਸ਼ਨ ਬਲਿਊ ਸਟਾਰ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਵਿੱਚ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ ਦੇ ਨਾਲ ਨਾਲ ਦਰਬਾਰ ਸਾਹਿਬ ਵਿਚਲੇ ਸੈਂਕੜਿਆਂ ਸ਼ਰਧਾਲੂ ਮਾਰੇ ਜਾਣ ਦੇ ਜਖਮ ਕਦੇ ਵੀ ਭਰੇ ਨਹੀਂ ਜਾ ਸਕਦੇ। ਜਿਵੇਂ ਕਿ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖਾਂ ਨੂੰ ਖਤਮ ਕੀਤਾ ਜਾਣਾ ਹੀ ਕਾਫੀ ਨਹੀਂ ਸੀ, ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦੇਸ਼ ਭਰ ਵਿੱਚ ਸਰਕਾਰ ਦੀ ਸ਼ਹਿ ਉੱਪਰ ੧੯੮੪ ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਹਜਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਅੋਰਤਾਂ ਨਾਲ ਬਲਾਤਕਾਰ, ਸਾੜ ਫੂਕ, ਲੁੱਟਣ ਆਦਿ ਵਾਲੀ ਇਸ ਵੱਡੇ ਪੱਧਰ ਉੱਪਰ ਹੋਈ ਸਿੱਖਾਂ ਦੀ ਨਸਲਕੁਸ਼ੀ ਦੇ ਜਖਮ ਅੱਜ ਵੀ ਹਰੇ ਹਨ ਅਤੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਖਹਿਰਾ ਨੇ ਕਿਹਾ ਕਿ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਨਸਲਕੁਸ਼ੀ ਦੇ ੩੪ ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।
ਖਹਿਰਾ ਨੇ ਕਿਹਾ ਕਿ ਇੱਕ ਕੋਮ ਵਜੋਂ ਸਿੱਖਾਂ ਉੱਪਰ ਹੋਏ ਉਪਰੋਕਤ ਅਣਮਨੁੱਖੀ ਅੱਤਿਆਚਾਰ ਤੋਂ ਇਲਾਵਾ ਹੋਰ ਵੀ ਕਈ ਪੱਖਪਾਤੀ ਕਦਮ ਹਨ ਜਿਵੇਂ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਹਜਾਰਾਂ ਸਿੱਖਾਂ ਨੂੰ ਕਾਲੀ ਸੂਚੀ ਵਿੱਚ ਪਾਉਣਾ, ੩੪ ਸਾਲ ਪਹਿਲਾਂ ਆਪ੍ਰੇਸ਼ਨ ਬਲਿਊ ਸਟਾਰ ਦੋਰਾਨ ਸਿੱਖ ਰੈਫਰੈਂਸ ਲਾਈਬਰੇਰੀ ਵਿੱਚੋਂ ਫੋਜ ਵੱਲੋਂ ਲੈ ਜਾਏ ਗਏ ਬੇਸ਼ਕੀਮਤੀ ਦਸਤਾਵੇਜ਼ ਆਦਿ ਵਾਪਿਸ ਨਾ ਕਰਨਾ ਸਿੱਖਾਂ ਨੂੰ ਹਮੇਸ਼ਾਂ ਪੀੜਤ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਭਾਂਵੇ ਕਿ ਮੈਂ ੨੦੨੦ ਰਿਫਰੈਂਡਮ ਦਾ ਹਮਾਇਤੀ ਨਹੀਂ ਹਾਂ ਪਰੰਤੂ ਸਿੱਖਾਂ ਪ੍ਰਤੀ ਪੱਖਪਾਤ ਦੀ ਇਸ ਨਿਰੰਤਰ ਨੀਤੀ ਦਾ ਨਤੀਜਾ ਹੀ ਹੈ ਕਿ ਸਿੱਖ ਅੱਜ ਆਪਣੇ ਲਈ ਵੱਖਰੇ ਅਜਾਦ ਰਾਜ ਦੀ ਮੰਗ ਕਰਨ ਲਈ ਮਜਬੂਰ ਹੋ ਗਏ ਹਨ। ਇਸ ਲਈ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਪੁਖਤਾ ਸੋਚ ਹੈ ਕਿ ਭਾਰਤ ਸਰਕਾਰ ਨੂੰ ਆਪਣੀਆਂ ਸਿੱਖ ਵਿਰੋਧੀ ਨੀਤੀਆਂ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਦੇ ਗੰਭੀਰ ਜਖਮਾਂ ਉੱਪਰ ਮਰਹਮ ਲਗਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸੁਖਬੀਰ ਅਤੇ ਮਜੀਠੀਆ ਵਰਗੇ ਨਵੇਂ ਬਰਾਂਡ ਦੇ ਅਕਾਲੀਆਂ ਉੱਪਰ ਵਰਦੇ ਹੋਏ ਖਹਿਰਾ ਨੇ ਕਿਹਾ ਕਿ ਉਹਨਾਂ ਵਿਰੁੱਧ ਕੋਈ ਬਿਆਨ ਦੇਣ ਤੋਂ
Comments