Skip to playerSkip to main content
  • 8 years ago
ਸ਼ਰੀਫਖਾਣੀ ਹੋਈ ਇੰਗਲੈਂਡ ‘ਚ

ਲੰਡਨ ਵਿਖੇ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਇਥੇ ਐਵਨਫੀਲਡ ਅਪਾਰਟਮੈਂਟਸ ਵਿਚਲੇ ਫਲੈਟ ’ਤੇ ਹੱਲਾ ਬੋਲਦਿਆਂ ਅੰਦਰ ਦਾਖ਼ਲ ਹੋਣ ਦਾ ਯਤਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਹ ਕਾਰਵਾਈ ਅਜਿਹੇ ਸਮੇਂ ਪਾਈ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ ਸ੍ਰੀ ਸ਼ਰੀਫ਼ ਨੂੰ ਉਪਰੋਕਤ ਫਲੈਟਾਂ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਕੇਸ ’ਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਜੀਓ ਨਿਊਜ਼ ਨੇ ਬ੍ਰਿਟਿਸ਼ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਗੁੱਸੇ ਵਿੱਚ ਆਈ ਭੀੜ ਨੇ ਸ਼ਰੀਫ਼ ਤੇ ਉਨ੍ਹਾਂ ਦੇ ਪੁੱਤ ਹੁਸੈਨ ਨਵਾਜ਼ ਦੇ ਅਪਾਰਟਮੈਂਟ ਦੇ ਦਰਵਾਜ਼ਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਕ ਪ੍ਰਦਰਸ਼ਨਕਾਰੀ ਨੇ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਯੂਕੇ ਚੈਪਟਰ ਦੇ ਮੈਂਬਰ ’ਤੇ ਸ਼ੌਪਿੰਗ ਕਾਰਟ (ਰੇਹੜੀ) ਵਗਾਹ ਦੇ ਮਾਰੀ।

Category

🗞
News

Recommended