Skip to playerSkip to main content
  • 4 years ago
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ 2 ਲੋਕਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਹੈ। ਇਹ ਦੋਨੋ ਸਿੱਧੂ ਦੇ ਗੁਆਂਢੀ ਦੱਸੇ ਜਾ ਰਹੇ ਹਨ। ਇਕ ਦਾ ਨਾਂ ਜੀਵਨਜੋਤ ਪੰਧੇਰ ਅਤੇ ਦੂਜੇ ਦਾ ਨਾਮ ਕੰਵਰਪਾਲ ਗਰੇਵਾਲ ਹੈ I ਦੱਸ ਦਈਏ ਕਿ ਇਹ ਦੋਵੇਂ ਕਿਸੇ ਵੇਲੇ ਸਿੱਧੂ ਮੂਸੇਵਾਲਾ ਦੇ ਦੋਸਤ ਹੁੰਦੇ ਸਨ ਇਹ ਦੋਵੇ ਮੋਹਾਲੀ ਵਿੱਚ ਆਪਣੀ ਇਕ ਮਿਊਜ਼ਿਕ ਕੰਪਨੀ ਚਲਾਉਂਦੇ ਹਨ ,ਇਹਨਾਂ ਦੋਵਾਂ ਨੇ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦੌਰ ਵਿੱਚ ਸਿੱਧੂ ਦੇ ਗਾਣੇ ਰਿਲੀਜ਼ ਕਰਾਉਣ ਵਿੱਚ ਸਿੱਧੂ ਦੀ ਮਦਦ ਕੀਤੀ ਸੀ ,ਪਰ ਬਾਅਦ ਵਿੱਚ ਪੈਸਿਆਂ ਨੂੰ ਲੈ ਕੇ ਕੰਵਰ ਅਤੇ ਜੋਤੀ ਦਾ ਸਿੱਧੂ ਨਾਲ ਮੱਤਭੇਦ ਹੋ ਗਿਆ I ਜਿਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਪੁਲਿਸ ਕੋਲ ਇਕ ਸ਼ਿਕਾਇਤ ਵੀ ਦਰਜ਼ ਕਰਾਈ ਸੀ ,'ਤੇ ਹੁਣ ਫੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸੰਗੀਤ ਜਗਤ ਨਾਲ ਜੁੜੇ ਇਹਨਾਂ 2 ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ । ਜ਼ਿਕਰਯੋਗ ਹੈ ਕੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਦੇ ਇਹਨਾਂ 2 ਦੋਸਤਾਂ ਦਾ ਜ਼ਿਕਰ ਵੀ ਕੀਤਾ ਸੀ, ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਦੋਨੋ ਵੀ ਸਿੱਧੂ ਦੇ ਕਤਲ ਵਿੱਚ ਸ਼ਾਮਲ ਹੋ ਸਕਦੇ ਨੇ, ਕਿਉਕਿ ਜੋਤੀ ਅਤੇ ਕੰਵਰ ਦੇ ਘਰ ਲੱਗੇ CCTV ਕੈਮਰੇ ਸਿੱਧੂ ਦੀ ਹਵੇਲੀ 'ਤੇ ਹੀ ਨਜ਼ਰ ਰੱਖਦੇ ਹਨ I ਪੁਲਿਸ ਸਿੱਧੂ ਕਤਲ ਕਾਂਡ ਵਿੱਚ ਹੁਣ ਤੱਕ 31ਲੋਕਾਂ ਨੂੰ ਨਾਮਜ਼ਦ ਕਰ ਚੁੱਕੀ ਹੈ ਅਤੇ 22 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਪੁਲਿਸ ਮਾਨਸਾ ਕੋਰਟ ਵਿੱਚ ਜਲਦ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। #Sidhumoosewla #JyotiPandger #KanwarGrewal

Category

🗞
News

Recommended