ਮਾਪੇ ਆਪਣੇ ਬੱਚਿਆਂ ਨੂੰ ਚਾਵਾਂ ਨਾਲ ਚੰਗੇ ਭਵਿੱਖ ਲਈ ਵਿਦੇਸ਼ਾਂ 'ਚ ਭੇਜਦੇ ਹਨ ਪਰ ਜਦੋਂ ਉਹਨਾਂ ਦੀਆਂ ਲਾਸ਼ਾਂ ਬਕਸੇ 'ਚ ਪਿੰਡ ਪਹੁੰਚਦੀਆਂ ਹਨ ਤਾਂ ਮਾਪਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ | ਗੁਰਦਾਸਪੁਰ ਦੇ 21 ਸਾਲਾਂ ਨੌਜਵਾਨ ਕਰਨਦੀਪ ਸਿੰਘ ਦੀ ਆਬੂ-ਧਾਬੀ ਤੋਂ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਆਪਣੇ ਇਕਲੌਤੇ ਪੁੱਤ ਦੀ ਲਾਸ਼ ਦੇਖ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ | ਦੱਸਦਈਏ ਕਰਨਦੀਪ ਸਿੰਘ ਅਜੇ 2 ਸਾਲ ਪਹਿਲਾਂ ਹੀ ਆਬੂ-ਧਾਬੀ ਗਿਆ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਨਾਲ ਅਜਿਹਾ ਮੰਦਭਾਗਾ ਭਾਣਾ ਵਰਤ ਜਾਵੇਗਾ | ਬੀਤੀ 4 ਅਕਤੂਬਰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਤੇ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਆਪਣੇ ਪੁੱਟ ਦੀ ਮ੍ਰਿਤਕ ਦੇਹ ਪਿੰਡ ਮੰਗਵਾਈ |
.
The family wept bitterly after seeing the death of their son sent with wishes in the box.
.
.
.
#gurdaspurnews #karandeepsingh #abudhabi