Skip to playerSkip to main content
  • 4 months ago
ਖੰਨਾ/ਲੁਧਿਆਣਾ: ਜੇ ਬੁਲੇਟ 'ਤੇ ਗੈਰ-ਕਾਨੂੰਨੀ ਸਾਈਲੈਂਸਰ ਲਗਾ ਕੇ ਪਟਾਕੇ ਮਾਰਨਾ ਤੁਹਾਡਾ ਸ਼ੌਕ ਹੈ, ਤਾਂ ਹੁਣ ਸੰਭਲ ਜਾਓ। ਖੰਨਾ ਪੁਲਿਸ ਨੇ ਅਜਿਹਾ ਸਖ਼ਤ ਐਕਸ਼ਨ ਲਿਆ ਹੈ, ਜਿਸ ਨੇ ਬੁਲੇਟ ਦੇ ਸ਼ੌਕੀਨਾਂ ਨੂੰ ਸਿੱਧਾ ਸੰਦੇਸ਼ ਦੇ ਦਿੱਤਾ ਹੈ ਕਿ ਕਾਨੂੰਨ ਤੋੜਨ ਦੀ ਕੀਮਤ ਚੁਕਾਉਣੀ ਪਵੇਗੀ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਤੋਂ ਜ਼ਬਤ ਕੀਤੇ ਕਰੀਬ 150 ਗੈਰ-ਕਾਨੂੰਨੀ ਸਾਈਲੈਂਸਰ ਅਮਲੋਹ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਬੁਲਡੋਜ਼ਰ ਨਾਲ ਚਕਨਾਚੂਰ ਕਰ ਦਿੱਤੇ ਗਏ। ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਨਾ ਸਿਰਫ਼ ਬੁਲੇਟਾਂ ਦੇ ਪਟਾਕੇ ਬੰਦ ਹੋਣਗੇ, ਸਗੋਂ ਅਜਿਹੇ ਸਾਈਲੈਂਸਰ ਲਗਾਉਣ ਵਾਲੇ ਮੈਕੇਨਿਕ ਅਤੇ ਵਰਕਸ਼ਾਪਾਂ ਵੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚਣਗੀਆਂ।

Category

🗞
News
Transcript
00:00I

Recommended